ਸ੍ਰੀ ਚਮਕੌਰ ਸਾਹਿਬ, 24 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਿੱਖਿਆ ਦੀ ਵਡਿਆਈ ਇਸ ਲਈ ਅਕਹਿ ਹੁੰਦੀ ਹੈ, ਕਿ ਇਹ ਹੱਡ/ਮਾਸ ਦੇ ਸਰੀਰ ਵਿਚ ਬਹੁ-ਪਰਤੀ ਮਨੁੱਖੀ ਗੁਣਾ ਦਾ ਸੰਚਾਰ ਕਰਦੀ ਹੈ। ਜਿਨ੍ਹਾਂ – ਵਿਦਿਆਰਥੀਆਂ ਨੇ ਇਸ ਤੱਤ ਨੂੰ ਸਮਝਿਆ, ਉਨ੍ਹਾਂ ਨੇ ਹਸਤੀਆਂ ਜਿਹਾ ਰੁਤਬਾ ਹਾਸਲ ਕੀਤਾ ਅਤੇ ਜਿਹੜੇ ਇਸੇ ਕੇ ਤੱਤ ਨੂੰ ਮੁੱਖ ਰੱਖ ਕੇ ਪੜ੍ਹਨਗੇ, ਉਹ ਵੀ ਕਿਸੇ ਦਿਨ ਹਸਤੀਆਂ ਬਣਨਗੇ।’ ਇਹ ਵਿਚਾਰ ਸਰੀ (ਕੈਨੇਡਾ) ਨਿਵਾਸੀ ਵਿੱਦਿਅਕ-ਚਿੰਤਕ ਅਤੇ ਸਮਾਜ-ਸੇਵੀ ਬਲਦੇਵ ਸਿੰਘ ਬਾਠ ਨੇ ਪ੍ਰਗਟ ਕੀਤੇ। ਉਹ ਕੇਂਦਰੀ ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ‘ਡਰੀਮਲੈਂਡ ਪਬਲਿਕ ਸਕੂਲ, ਬਸੀ ਗੁੱਜਰਾਂ ਦੀ ਕਰੋੜਾਂ ਰੁਪਏ ਦੀ ਲਾਗਤ ਨਾਲ ਉੱਸਰੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਉਪਰੰਤ, ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ।
ਉਦਘਾਟਨੀ ਪਲੇਟ ਤੋਂ ਉਨ੍ਹਾਂ ਤੇ ਰੇਸ਼ਮ ਕੌਰ ਨੇ ਸਾਂਝੇ ਤੌਰ ‘ਤੇ ਪਰਦਾ ਉਠਾਇਆ। ਇਹ ਉਦਘਾਟਨੀ ਕਾਫ਼ਲਾ ਜਿਸ ਵਿਚ ਸੁਰਜੀਤ ਸਿੰਘ ਅਤੇ ਸ੍ਰੀਮਤੀ ਜਸਵਿੰਦਰ ਕੌਰ (ਕੈਨੇਡਾ), ਡਾ: ਕੁਲਵਿੰਦਰ ਸਿੰਘ ਬਾਠ ਅਤੇ ਸ੍ਰੀਮਤੀ ਗੁਰਜੀਤ ਕੌਰ ਬਾਠ (ਅਮਰੀਕਾ) ਅਤੇ ਜਰਨੈਲ ਸਿੰਘ ਬਾਠ ਅਤੇ ਸ੍ਰੀਮਤੀ ਨਰਿੰਦਰ ਕੌਰ ਵਾਸੀ ਇੰਗਲੈਂਡ ਸ਼ਾਮਿਲ ਸਨ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਵਿਆਖਿਆ ਕੀਤੀ, ਕਿ ਉਨ੍ਹਾਂ ਨੂੰ ਇਹ ਨਵੀ ਸੰਸਥਾ ਕਿਉਂ ਖੋਲ੍ਹਣੀ ਪਈ ਹੈ? ਉਨ੍ਹਾਂ ਦੇਸ/ਵਿਦੇਸ਼ ਦੇ ਮਿਹਰਬਾਨਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਇਸ ਨਵੀਂ ਇਮਾਰਤ ਦੀ ਉਸਾਰੀ ਸੰਭਵ ਹੋਈ। ਪ੍ਰਿੰਸੀਪਲ ਨਵਪ੍ਰੀਤ ਕੌਰ ਨੇ ਸਕੂਲ ਦੀ ਪ੍ਰਗਤੀ-ਰਿਪੋਰਟ ਪੜ੍ਹੀ ਅਤੇ ਭਵਿੱਖ ਦੇ ਟੀਚਿਆਂ ਦਾ ਖੁਲਾਸਾ ਕੀਤਾ। ਚੱਲਦੇ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਮਾਣ ਸਨਮਾਨ ਦਾ। ਸੀ, ਕਲਾ ਵੰਨਗੀਆਂ ਸਨ। ਇਸ ਮੌਕੇ ਪ੍ਰਿੰਸੀਪਲ ਅਮਨਦੀਪ ਕੌਰ, ਚੌਧਰੀ ਤੀਰਥ ਰਾਮ, ਕੁਲਵਿੰਦਰ ਸਿੰਘ, ਬੇਅੰਤ ਕੌਰ, ਜਸਵੀਰ ਸਿੰਘ ਗਿੱਲ, ਕਰਮਜੀਤ ਸਿੰਘ, ਨੇਤਰ ਸਿੰਘ ਆਦਿ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਅਤੇ ਸਟਾਫ਼ ਮੈਂਬਰ ਮੌਜੂਦ ਸਨ।